300 Saal Sikh Itihas De Naal An initiative of Mata Kaulan Ji Taksal, Amritsar

13Jul/104

Quiz available to check your preparations!

Welcome to 300 Saal Sikh Itihas De Naal Quiz. Play the game to check your preparations for the competition

Instructions

  • There are 50 multiple choice questions to answer. Click an option to proceed to next question. A Red color hand will point to correct option, in case you chose a wrong answer.
  • Your score will be presented when you've finished the 50 questions
  • If you are a facebook user, you can optionally play here. Your scores will be showcased at your facebook profile
  • Syllabus is available online. Download and go thru it to score well

Ready to check on your preparations? good luck!!
First question is presented below with 4 options, click the correct answer to proceed to next question.





Tagged as: , , 4 Comments
6Jul/102

Syllabus PDF is available in Gurmukhi and English

Waheguru Ji Ka Khalsa
Waheguru ji Ki Fateh

Sadh sangat ji, please note that the complete syllabus is available for download in PDF format. You can download the syllabus in Both Gurmukhi and English from links give below. Please forward this information to everyone in your contact-list.

Thanks
_sewadar

http://www.Baani.Net

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਾਧ ਸੰਗਤ ਜੀ, ਸਾਰਾ ਹੀ ਸਲੇਬਸ ਗੁਰਮੁਖੀ  ਵਿਚ ਉਪਲਬਧ ਹੈ ਜੀ ਸਾਧ ਸੰਗਤ ਜੀ, ਸਾਰਾ ਹੀ ਸਲੇਬਸ ਗੁਰਮੁਖੀ ਅਤੇ ਇੰਗਲਿਸ਼ ਵਿਚ ਉਪਲਬਧ ਹੈ ਜੀ
ਹੇਠਾ ਲਿਖੇ ਲਿੰਕਸ ਨੂ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ ਜੀ.

_ਸੇਵਾਦਾਰ

Gurmukhi Syllabus Download: click here

English Syllabus Download: click here

3Jul/100

Syllabus 7-14 year age group

There are 6 Sakhis and 10 questions in this syllabus. Any 3 Sakhis and 5 questions will asked to the participants.

Following are the 10 questions and their answers:

Q1. What did Guru Gobind Singh Ji said to Mata Jioni Ji when she wished to take Baba Deep Singh ji back to home?
Ans. Guru Gobind Singh ji said let him stay here at sewa. He will enlighten many misguided people and bring them back to Guru Ghar as his name suggests.

Q2. What gift did the king of Asam brought for Guru Gobind Singh Ji?
Ans.

  1. Parsadi Elephant
  2. Panch-Kala Sahstar (weapon)
  3. Sandalwood stool
  4. Diamond studded chandoa
  5. Precious Horses

Q3. Which place is named as "Guru ki Kashi" and why?
Ans. Sabo Ki Talwandi in Bathinda is called as "Guru Ki Kashi". Guru Gobind Singh blessed that "scholars will be made at this place"

Q4. What 5 instructions did Guru Gobind Singh ji gave to Baba Deep Singh Ji before leaving for south?
Ans.

  1. Keep doing Amrit Sanchar and Prepare Khalsa
  2. Help the weaker and poor
  3. Motivate and bring the panth together in tough times
  4. Prepare and distribute copies of Sri Guru Granth Sahib
  5. Spread the message of Gurbaani

Q5. What did Guru Gobind Singh Ji did when Dhirmal denied to hand-over Guru Granth Sahib to sikhs?
Ans. Guru Gobind Singh recited entire Baani with power of his mind in 9 months, 9 days and 9 hours at Damdama Sahib, Talwandi.  Bhai Mani Singh ji and Bhai Deep Singh ji did the sewa of writing gurbani.

Q6. What is the difference in sword of Guru Gobind Singh and sword of Aurangzeb?
Ans. Aurangzeb used his sword for tyranny while Guru Gobind Singh used his sword to stop the tyrants. Thus, there is lot of difference between their swords.

Q7. Name the 5 sarovars of Amritsar?
Ans.

  1. Sri Harimandir Sahib
  2. Sri Santokhsar Sahib
  3. Sri Ramsar Sahib
  4. Sri Bibeksar Sahib
  5. Sri Kaulsar Sahib

Q8. What is the history of Gurdwara Sis Gaj Sahib, Delhi?
Ans. Kashmiri brahmins came to Anandpur Sahib and told Guru Teg Bahdur about Aurangzeb's tyranny and intentions to end hindu dharma. Guru Teg Bahadur ji then went to delhi and sacrificed his life to save tilak and janju (hindu dharma) at chandni chawk. The gurdwara sahib built at this place is called Gurudwara Sis Ganj Sahib.

Q9. What are the names on 5 Takhts?
Ans.

  1. Shri Akal Takht Sahib, Amritsar
  2. Takht Sri Kesgarh Sahib,  Sri Anandpur Sahib
  3. Takht Shri Patna Sahib, Bihar
  4. Takht Shri Hazur Sahib,  Nanded
  5. Takht Shri Damdam Sahib,  Sabo ki Talwandi -Bathinda

Q10. Bhai Dalla Ji requested to Guru Gobind Singh for chair-sized place in sachkhand. What was Guru Gobind Singh Ji's reply?
Ans. Guru Gobind Singh ji told him "Dalliya, if you need space in sachkhand, then take pahul/amrit and become Guru Ka Singh otherwise you will not even get as much space as a needle-tip in sachkahand"

7 ਤੋਂ 14 ਸਾਲ ਤੱਕ ਦੀ ਉਮਰ ਦੇ ਬਚਿਆਂ ਲਈ ਸਿਲੇਬਸ

ਇਸ ਸਿਲੇਬਸ ਅਨੁਸਾਰ 7 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਹੇਠ ਲਿਖੀਆਂ 6 ਸਾਖੀਆਂ ਅਤੇ 10 ਪ੍ਰਸ਼ਨ-ਉਤੱਰ ਜੁਬਾਨੀ ਯਾਦ ਕਰਵਾਉਣ। ਇਹਨਾਂ ਵਿਚੋਂ ਕੋਈ 3 ਸਾਖੀਆਂ ਅਤੇ 5 ਪ੍ਰਸ਼ਨ-ਉਤੱਰ ਸੁਣੇ ਜਾਣਗੇ।

10 ਪ੍ਰਸ਼ਨ-ਉਤੱਰ ਇਸ ਪ੍ਰਕਾਰ ਹਨ:-

1 ਪ੍ਰਸ਼ਨ - ਜਦ ਮਾਤਾ ਜੀਉਣੀ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਘਰ ਲਿਜਾਣਾ ਚਾਹਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ?
ਉਤਰ-ਗੁਰੂ ਗੀਥੰਦ ਸਿੰਘ ਜੀ ਨੇ ਕਿਹਾ ਕਿ ਇਸ ਨੂੰ ਇਥੇ ਸੇਵਾ ਵਿਚ ਰਹਿਣ ਦਿਉ, ਇਸ ਨੇ ਅਪਣੇ ਨਾਮ ਦੀਪ ਮੁਤਾਬਕ ਕਈ ਬੁਝੇ ਦੀਪ ਜਗਾਉਣੇ ਹਨ ਅਤੇ ਟੱੁਟਿਆਂ ਹੋਇਆਂ ਨੂੰ ਗੁਰੂ ਘਰ ਨਾਲ ਜੋੜਨਾ ਹੈ।

2 ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਨੂੰ ਅਸਾਮ ਦੇ ਰਾਜੇ ਰਤਨ ਰਾਏ ਨੇ ਕਿਹੜੀਆਂ 5 ਵਸਤੂਆਂ ਭੇਂਟ ਕੀਤੀਆਂ?
ਉਤਰ-

  1. ਪ੍ਰਸਾਦੀ ਹਾੱਥੀ
  2. ਪੰਚ ਕਲਾਂ ਸ਼ਸਤਰ
  3. ਚੰਦਨ ਦੀ ਚੋਂਕੀ
  4. ਹੀਰਿਆਂ ਨਾਲ ਜੜਿਆ ਚੰਦੋਆ
  5. ਕੀਮਤੀ ਨਸਲ ਦੇ ਘੋੜੇ।

3 ਪ੍ਰਸ਼ਨ - ਗੁਰੂ ਕੀ ਕਾਂਸ਼ੀ ਕਿਸ ਨੂੰ ਅਤੇ ਕਿਉਂ ਕਿਹਾ ਜਾਂਦਾ ਹੈ ?
ਉਤਰ - ਸਾਬੋ ਕੀ ਤਲਵੰਡੀ ( ਬਠਿੰਡਾ ਵਿਖੇ ) ਅਸਥਾਨ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਵਰ ਦਿੱਤਾ ਸੀ ਕਿ ਇਸ ਅਸਥਾਨ ਤੋਂ ਵਿਦਵਾਨ ਤਿਆਰ ਹੋਇਆ ਕਰਨਗੇ।

4 ਪ੍ਰਸ਼ਨ - ਕਲਗ਼ੀਧਰ ਪਾਤਸ਼ਾਹ ਨੇ ਦੱਖਣ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਕਿਹੜੇ 5 ਬਚਨ ਕਹੇ?
ਉਤਰ -

  1. ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ ਰਹਿਣਾ
  2. ਗਊ ਗ਼ਰੀਬ ਦੀ ਰੱਖਿਆ ਕਰਨੀ।
  3. ਪੰਥ ਵਿਚ ਕੋਈ ਦੁਬਿਧਾ ਪਵੇ ਤਾਂ ਪ੍ਰੇਰਨਾ ਦੇ ਕੇ ਜਥੇਬੰਦ ਕਰਦੇ ਰਹਿਣਾ
  4. ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿੱਖ ਕੇ ਯੋਗ ਅਸਥਾਨਾਂ ਤੇ ਪਹੁੰਚਾਂਦੇ ਰਹਿਣਾ।
  5. ਧੁਰ ਕੀ ਬਾਣੀ ਦਾ ਪ੍ਰਚਾਰ ਕਰਦੇ ਰਹਿਣਾ।

5 ਪ੍ਰਸ਼ਨ - ਈਰਖਾ ਕਾਰਨ ਧੀਰਮੱਲ ਨੇ ਜਦ, ਸਿੱਖਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ?
ਉਤੱਰ -ਗੁਰੂ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿਚ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਤੋਂ ਸੇਵਾ ਲੈ ਕੇ ਸਾਰੀ ਬਾਣੀ ਜੁਬਾਨੀ ਉਚਾਰਨ ਕੀਤੀ।

6 ਪ੍ਰਸ਼ਨ - ਔਰੰਗਜ਼ੇਬ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਵਿਚ ਕੀ ਫ਼ਰਕ ਹੈ?
ਉਤੱਰ - ਤਲਵਾਰ ਅਤੇ ਕਿਰਪਾਨ ਦੇਖਣ ’ਚ ਭਾਵੇਂ ਲੋਹੇ ਦਾ ਟੁਕੜਾ ਹੈ ਪਰ ਔਰੰਗਜ਼ੇਬ ਦੀ ਤਲਵਾਰ ਜ਼ੁਲਮ ਕਰਦੀ, ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਜ਼ੁਲਮ ਰੋਕਦੀ ਹੈ। ਇਸ ਤਰਾਂ ਜ਼ਮੀਨ ਤੇ ਅਸਮਾਨ ਦਾ ਫ਼ਰਕ ਹੈ।

7 ਪ੍ਰਸ਼ਨ - ਅੰਮ੍ਰਿਤਸਰ ਸਾਹਿਬ ਜੀ ਦੇ ਪੰਜ ਸਰੋਵਰਾਂ ਦਾ ਨਾਮ ਦੱਸੋ।
ਉਤੱਰ -

  1. ਸ੍ਰੀ ਹਰਿਮੰਦਰ ਸਾਹਿਬ
  2. ਸ੍ਰੀ ਸੰਤੋਖਸਰ ਸਾਹਿਬ
  3. ਸ੍ਰੀ ਰਾਮਸਰ ਸਾਹਿਬ
  4. ਸ੍ਰੀ ਬਿਬੇਕਸਰ ਸਾਹਿਬ
  5. ਸ੍ਰੀ  ਕੌਲਸਰ ਸਾਹਿਬ

8 ਪ੍ਰਸ਼ਨ - ਗੁ: ਸੀਸ ਗੰਜ ਸਾਹਿਬ ( ਦਿੱਲੀ ) ਦਾ ਇਤਿਹਾਸ ਦੱਸੋ ?
ਉਤੱਰ - ਜਦ ਕਸ਼ਮੀਰ ਦੇ ਪੰਡਤਾ ਨੇ ਅਨੰਦਪੁਰ ਸਾਹਿਬ ਆ ਕੇ ਔਰੰਗਜ਼ੇਬ ਵਲੋਂ ਹਿੰਦੂ ਧਰਮ ਨੂੰ ਖ਼ਤਮ ਕਰਨ ਦੇ ਅਤਿਆਚਾਰ ਬਾਰੇ ਦੱਸਿਆ ਤਾਂ ਤਿਲਕ, ਜੰਞੂ ਦੀ ਰਾਖੀ ਲਈ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਚਾਂਦਨੀ ਚੌਂਕ ਜਾ ਕੇ ਸਹੀਦੀ ਦਿੱਤੀ। ਇਸ ਅਸਥਾਨ ਤੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਨੂੰ ਗੁ: ਸੀਸ ਗੰਜ ਸਾਹਿਬ ਕਿਹਾ ਜਾਂਦਾ ਹੈ।

9 ਪ੍ਰਸ਼ਨ - ਪੰਜ ਤਖ਼ਤ ਸਾਹਿਬ ਜੀ ਦੇ ਨਾਮ ਦੱਸੇ?
ਉਤੱਰ -

  1. ਸ੍ਰੀ ਅਕਾਲ, ਤਖ਼ਤ ਸਾਹਿਬ ( ਅੰਮ੍ਰਿਤਸਰ ਸਾਹਿਬ )
  2. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ( ਅਨੰਦਪੁਰ ਸਾਹਿਬ )
  3. ਤਖ਼ਤ ਸ੍ਰੀ ਪਟਨਾ ਸਾਹਿਬ ( ਬਿਹਾਰ )
  4. ਤਖ਼ਤ ਸ੍ਰੀ ਹਜ਼ੂਰ ਸਾਹਿਬ ( ਨੰਦੇੜ )
  5. ਤਖ਼ਤ ਸ੍ਰੀ ਦਮਦਮਾ ਸਾਹਿਬ ( ਸਾਬੋ ਕੀ ਤਲਵੰਡੀ, ਬਠਿੰਡਾ )

10 ਪ੍ਰਸ਼ਨ - ਭਾਈ ਡੱਲਾਂ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇਲੋਂ ਜਦ ਦਰਗਾਹ ਵਿਚ ਬੈਠਣ ਲਈ ਪੀੜੀ ਜਿੰਨੀ ਜਗ੍ਹਾ ਮੰਗੀ ਤਾਂ ਗੁਰੂ ਜੀ ਨੇ ਕੀ ਕਿਹਾ?
ਉਤੱਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, "ਡੱਲਿਆ ਜੇ ਦਰਗਾਹ ਵਿਚ ਜਗ੍ਹਾ ਚਾਹੁੰਦਾ ਹੈਂ ਤਾਂ ਫਿਰ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ, ਭਾਵ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਛਕਣਾ ਪਵੇਗਾ, ਨਹੀਂ ਤਾਂ ਪੀੜੀ ਜਿੰਨੀ ਕੀ, ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲ ਸਕਦੀ।"

Filed under: 07-14yrs No Comments
3Jul/100

Syllabus 4-7 year age group

Syllabus for participating children of age 4-7 years

According to this syllabus, parents of participating children will help memorize the answers of following 15 questions. Any 5 questions will be asked.

Q1.  Please tell the Names of 10 Patshahis (Gurus) ?
Ans.

  1. Shri Guru Nanak Dev Ji
  2. Shri Guru Angad Dev Ji
  3. Shri Guru Amar Das Ji
  4. Shri Guru Ram Das Ji
  5. Shri Guru Arjan Dev Ji
  6. Shri Guru HarGobind Sahib Ji
  7. Shri Guru HarRai Sahib Ji
  8. Shri Guru HariKrishan Sahib Ji
  9. Shri Guru Teg Bahadur Sahib Ji
  10. Shri Guru Gobind Singh ji

Q2. Who created the sarovar of Tarantaran Sahib and what blessings it was given?
Ans. Shri Guru Arjun Dev Ji created the Sarovar at Tarantaran Sahib and said that all skin-diseases of devotees will be cured by reading Baani and then bathing in this sarovar.

Q.3 Where did Guru Arjan Dev Ji sent Mata Ganga ji for blessings to have a son?
Ans. To Baba Budda Ji

Q4. Which five Baani'e are essential for every sikh to read at amrit-vela (early morning)?
Ans.

  1. Japuji Sahib
  2. Jaap Sahib
  3. TawPrasad Swayye
  4. Chaupai Sahib
  5. Anand Sahib

Q5.  Why Harmiandir Sahib has four entrance doors?
Ans. This place is common for everyone. Devotees can come from all four directions.

Q6. Which martyr fought in a battle with his head kept on his palm?
Ans. Baba Deep Singh Ji

Q7. Name the Five Kakaars?
Ans.

  1. Kesh (uncut hair)
  2. Kangha (wooden comb)
  3. Kada (iron bangle)
  4. Kirpan (iron sword/dagger)
  5. Kachhehra (custom-made underwear)

Q8.  Name the sikh who accompanied Guru Nanak Sahib on Udaasi?
Ans.  Bhai Bala Ji and Bhai Mardana Ji

Q9. What was the reason of Baba Deep Singh Ji's first battle with Abdali?
Ans.  Abdali captured Indian girls as slaves with bad intentions. Baba Deep Singh Ji fought with Abdali and rescued them and sent all the girls back to their homes.

Q10. What was reason of Baba Deep Singh Ji's second battle with Abdali?
Ans. Because Abdali was dis-honuring Sri Harimandir Sahib.

Q11. What did Baba Budda Ji discoursed the sangat at end moment?
Ans.  Sikh should read Baani, do simran and sewa but he must rely on Guru Nanak only.

Q12. What rules did Guru Gobind Singh Ji made in battles?
Ans.

  1. Not to attack on Women
  2. Not to attack on Children
  3. Not to attack on elderly people
  4. Not to attack sleeping people
  5. Not to attack the bare-handed
  6. Not to attack on back of anyone
  7. Not to attack on refugee

Q13. What sewa Bhai Kanhaiya ji did and what was his thinking?
Ans. Bhai Kanhaiya ji served water and bandages to injured people. He use to see Guru Gobind Singh in every sikh, hindu and muslim while doing this sewa.

Q14.  Why sixth Patshahi is called as the "Bandi-Chhor"?
Ans.  Because he helped 52 kings to get released from prison of Gwalior-Fort.

Q15.  Whom did Guru Gobind Singh ji asked the sikhs to follow as GURU before going to sachkhand at Nanded, Hazur Sahib?
Ans. Dhan Shri Guru Granth Sahib Ji.

"Agya Bhai Akaal Ki Tabhe Chalayo Panth, Sabh Sikh Ko Hukam Hai Guru Manyo Granth"

4 ਤੋਂ 7 ਸਾਲ ਤੱਕ ਦੀ ਉਮਰ ਦੇ ਬਚਿਆਂ ਲਈ ਸਿਲੇਬਸ

ਇਸ ਸਿਲੇਬਸ ਅਨੁਸਾਰ 4 ਤੋਂ 7 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਹੇਠ ਲਿਖੇ 15 ਪ੍ਰਸ਼ਨ-ਉਤੱਰ ਜੁਬਾਨੀ ਯਾਦ ਕਰਵਾਉਣ। ਇਹਨਾਂ ਵਿਚੋਂ ਕੋਈ 5 ਪ੍ਰਸ਼ਨ-ਉਤੱਰ ਸੁਣੇ ਜਾਣਗੇ।

ਪ੍ਰਸਨ 1 - ਦਸ ਪਾਤਸਾਹੀਆ ਦੇ ਨਾਮ ਦੱਸੇ ?
ਉਤੱਰ-

  1. ਸ਼੍ਰੀ ਗੁਰੂ ਨਾਨਕ ਦੇਵ ਜੀ
  2. ਸ਼੍ਰੀ ਗੁਰੂ ਅੰਗਦ ਦੇਵ ਜੀ
  3. ਸ਼੍ਰੀ ਗੁਰੂ ਅਮਰਦਾਸ ਜੀ
  4. ਸ਼੍ਰੀ ਗੁਰੂ ਰਾਮਦਾਸ ਜੀ
  5. ਸ਼੍ਰੀ ਗੁਰੂ ਅਰਜਨ ਦੇਵ ਜੀ
  6. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
  7. ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ
  8. ਸ਼੍ਰੀ ਗੁਰੂ ਹਰਿਕਿਸ਼ਨ ਸਾਹਿਬ ਜੀ
  9. ਸ਼੍ਰੀ ਗੁਰੂ ਤੇਗ਼ ਬਹਾਦਰ ਜੀ
  10. ਸ਼੍ਰੀ ਗੁਰੂ ਗੀਥੰਦ ਸਿੰਘ ਜੀ।

ਪ੍ਰਸਨ 2 - ਤਰਨਤਾਰਨ ਸਾਹਿਬ ਜੀ ਦੇ ਸਰੋਵਰ ਦੀ ਰਚਨਾ ਕਿਸ ਨੇ ਕੀਤੀ ਤੇ ਕੀ ਵਰ ਦਿੱਤਾ ?
ਉਤੱਰ - ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਚਨਾ ਕੀਤੀ ਅਤੇ ਵਰ ਦਿੱਤਾ ਕਿ ਬਾਣੀ ਪੜ੍ਹ ਕੇ ਜਿਹੜਾ ਵਿਅਕਤੀ ਵੀ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੇ ਚਮੜੀ ਦੇ ਰੋਗ ਰਾਜੀ ਹੋਣਗੇ।

ਪ੍ਰਸ਼ਨ 3 - ਗੁਰੂ ਅਰਜਨ ਦੇਵ ਜੀ ਨੇ ਆਪਣੀ ਸੁਪਤਨੀ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਲੈਣ ਲਈ ਕਿਸ ਕੋਲ ਭੇਜਿਆ?
ਉਤੱਰ -ਬਾਬਾ ਬੁਢਾ ਸਾਹਿਬ ਜੀ ਕੋਲ ।

ਪ੍ਰਸ਼ਨ 4 -ਪੰਜ ਬਾਣੀਆਂ ਦੇ ਨਾਮ ਦੱਸੇਂ ਜੋ ਹਰ ਸਿੱਖ ਲਈ ਅੰਮ੍ਰਿਤ ਵੇਲੇ ਜ਼ਰੂਰੀ ਹਨ ?
ਉਤੱਰ-

  1. ਜਪੁ ਜੀ ਸਾਹਿਬ
  2. ਜਾਪੁ ਸਾਹਿਬ
  3. ਤਵਪ੍ਰਸਾਦਿ ਸਵੱਯੇ
  4. ਚੌਪਈ ਸਾਹਿਬ
  5. ਸੰਪੂਰਨ ਅਨੰਦ ਸਾਹਿਬ

ਪ੍ਰੱਸਨ 5 - ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਕਿਉਂ ਰੱਖੇ ਗਏ ਹਨ ?
ਉਤੱਰ - ਇਹ ਸਭ ਦਾ ਸਾਂਝਾ ਅਸਥਾਨ ਹੈ। ਇਥੇ ਚਾਰੇ ਦਿਸ਼ਾਵਾਂ ਤੋਂ ਲੋਕ ਆ ਸਕਦੇ ਹਨ।

ਪ੍ਰਸ਼ਨ 6 - ਕਿਹੜੇ ਸ਼ਹੀਦ ਸਿੰਘ ਹੋਏ ਜਿਨਾ ਨੇ ਆਪਣਾ ਸੀਸ ਤਲੀ ’ਤੇ ਰੱਖ ਕੇ ਜੰਗ ਕੀਤੀ ?
ਉਤਰ -ਧੰਨ ਧੰਨ ਬਾਬਾ ਦੀਪ ਸਿੰਘ ਜੀ।

ਪ੍ਰਸ਼ਨ 7 - ਪੰਜ ਕਕਾਰਾਂ ਦੇ ਨਾਮ ਦੱਸੇ ?
ਉਤੱਰ-

  1. ਕੇਸ
  2. ਕੰਘਾ
  3. ਕੜਾ
  4. ਕਿਰਪਾਨ
  5. ਕਛਹਿਰਾ

ਪ੍ਰਸ਼ਨ  8 - ਉਹਨਾਂ ਦੋ ਸਿੱਖਾਂ ਦੇ ਨਾਮ ਦੱਸੇ ਜਿਹੜੇ ਉਦਾਸੀਆਂ ਸਮੇਂ ਗੁਰੂ ਨਾਨਕ ਸਾਹਿਬ ਜੀ ਨਾਲ ਸਨ ?
ਉਤੱਰ - ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ।

ਪ੍ਰਸ਼ਨ 9 - ਬਾਬਾ ਦੀਪ ਸਿੰਘ ਜੀ ਦੀ ਅਬਦਾਲੀ ਨਾਲ ਪਹਿਲੀ ਜੰਗ ਦਾ ਕੀ ਕਾਰਨ ਸੀ ?
ਉਤੱਰ-ਅਬਲਲੀ ਹਿੰਦੁਸ਼ਤਾਨ ਦੀਆਂ ਬਹੂ-ਬੇਟੀਆਂ ਨੂੰ ਗ਼ੁਲਾਮ ਬਣਾ ਕੇ ਗਲਤ ਨੀਅਤ ਨਾਲ ਲਿਜਾ ਰਿਹਾ ਸੀ, ਉਹਨਾਂ ਬਹੂ-ਥੋਟੀਆ ਨੂੰ ਛੁਚਵਾਉਣ ਲਈ ਬਾਬਾ ਜੀ ਨੇ ਪਹਿਲੀ ਜੰਗ ਲੜੀ ਅਤੇ ਉਹਨਾਂ ਬੱਚੀਆਂ ਨੂੰ ਛੁਰਵਾ ਕੇ ਘਰੇ- ਘਰੀਂ ਪਹੁੰਚਾਇਆ ।

ਪ੍ਰਸ਼ਨ 10 - ਬਾਬਾ ਦੀਪ ਸਿੰਘ ਜੀ ਦੀ ਅਬਦਾਲੀ ਨਾਲ ਦੂਸਰੀ ਜੰਗ ਕਰਨ ਦਾ ਕੀ ਕਾਰਨ ਸੀ ?
ਉਤੱਰ - ਕਿਓਂਕਿ ਅਬਦਾਲੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਸੀ।

ਪ੍ਰਸ਼ਨ 11 -ਬਾਬਾ ਬੁਢਾ ਸਾਹਿਬ ਜੀ ਨੇ ਅਖੀਰਲੇ ਸਮੇਂ ਸਿੱਖ ਸੰਗਤਾਂ ਨੂੰ ਕੀ ਉਪਦੇਥ ਦਿੱਤਾ?
ਉਤੱਰ-ਸਿੱਖ ਬਾਣੀ ਵੀ ਪੜੇ੍, ਸਿਮਰਨ ਵੀ ਕਰੇ, ਨਾਮ ਵੀ ਜਪੋ, ਸੇਵਾ ਵੀ ਕਰੇ, ਪਰ ਸਭ ਕੁਝ ਕਰਦਿਆਂ ਆਸਰਾ ਗੁਰੂ ਨਾਨਕ ਦਾ ਹੀ ਰੱਖੇ।

ਪ੍ਰਸਨ 12 - ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੰਗ ਦੇ ਮੈਦਾਨ ਵਿਚ ਕਿਹੜੇ ਅਸੂਲ ਕਾਇਮ ਕੀਤੇ ਗਏ ਸਨ।
ਉਤੱਰ -

  1. ਔਰਤ ਤੇ ਵਾਰ ਨਹੀਂ ਕਰਨਾ
  2. ਬੱਚੇ ਤੇ ਵਾਰ ਨਹੀਂ ਕਰਨਾ
  3. ਬਜੁਰਗ ਤੇ ਵਾਰ ਨਹੀਂ ਕਰਨਾ
  4. ਸੁੱਤੇ ਤੇ ਵਾਰ ਨਹੀਂ ਕਕਨਾ
  5. ਨਿਹੱਥੇ ਤੇ ਵਾਰ ਨਹੀਂ ਕਰਨਾ
  6. ਪਿੱਠ ਪਿੱਛੇ ਵਾਰ ਨਹੀਂ ਕਰਨਾ
  7. ਸਰਨ ਆਏ ਤੇ ਵਾਰ ਨਹੀਂ ਕਰਨਾ

ਆਖੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਪ੍ਰਸਨ 13 - ਭਾਈ ਘਨ੍ਹਈਆ ਜੀ ਕੀ ਸੇਵਾ ਕਰਦੇ ਸਨ ਅਤੇ ਕਿਸ ਭਾਵਨਾ ਨਾਲ ਸੇਵਾ ਕਰਦੇ ਸਨ?
ਉਤੱਰ - ਭਾਈ ਘਨ੍ਹਈਆ ਜੀ ਜਲ ਛਕਾਉਣ ਤੇ ਮੱਲਮ ਪੱਟੀ ਦੀ ਸੇਵਾ ਕਰਦੇ ਸਨ, ਅਤੇ ਮੁਸਲਮਾਨ, ਹਿੰਦੂ, ਸਿੱਖ ਸਭ ਵਿਚ ਗੁਰੂ ਗੀਬੰਦ ਸਿੰਘ ਜੀ ਦਾ ਰੂਪ, ਸਮਝ ਕੇ ਸੇਵਾ ਕਰਦੇ ਸਨ।

ਪ੍ਰਸਨ 14 - ਛੇਵੇਂ ਪਾਤਿਥਾਹ ਨੂੰ ਬੰਦੀ-ਛੇੜ ਕਿਉਂ ਕਿਹਾ ਜਾਂਦਾ ਹੈ ?
ਉਤੱਰ - ਕਿਉਕਿ ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ।

ਪ੍ਰਸਨ 15 - ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਗੁਰੂ ਗੋਬਿੰਦ ਸ਼ਿੰਘ ਜੀ ਨੇ ਸੱਚਖੰਡ ਜਾਣ ਸਮੇਂ ਸਿੱਖਾਂ ਨੂੰ ਕਿਸ ਦੇ ਲੜ ਲਾਇਆ ?
ਉਤਰ - ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ।

ਆਗਿਆ ਭਈ ਅਕਾਲ ਕੀ ਤਬੇ ਚਲਾਦੱਓ ਪੰਥ। ਸਭਿ ਸਿਖਨ ਕੇ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।

2Jul/100

Syllabus 2-4 year age group

2 ਤੋਂ 4 ਸਾਲ ਤੱਕ ਦੀ ਉਮਰ ਦੇ ਬਚਿਆਂ ਲਈ ਸਿਲੇਬਸ

ਇਸ ਸਿਲੇਬਸ ਅਨੁਸਾਰ 2 ਤੋਂ 4 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਹੇਠ ਲਿਖੇ 10 ਪ੍ਰਸ਼ਨ-ਉਤੱਰ ਜੁਬਾਨੀ ਯਾਦ ਕਰਵਾਉਣ। ਇਹਨਾਂ ਵਿਚੋਂ ਕੋਈ 5 ਪ੍ਰਸ਼ਨ-ਉਤੱਰ ਸੁਣੇ ਜਾਣਗੇ।

1 ਪ੍ਰਸ਼ਨ - ਸ੍ਰੀ ਜਪੁ ਜੀ ਸਾਹਿਬ ਵਿਚੋਂ ੧ਓ ਤੋਂ ਨਾਨਕ ਹੋਸੀ ਭੀ ਸਚੁ ਤੱਕ ਸੁਣਾਓ?
ਉਤੱਰ - ੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਅਸਾਦਿ॥ਜਪੁ॥ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੈਸੀ ਭੀ ਸਚੁ॥

2 ਪ੍ਰਸ਼ਨ -ਪੰਜ ਪਿਆਰਿਆਂ ਦੇ ਨਾਮ ਦੱਸੋ ।
ਉਤੱਰ-

  1. ਭਾਈ ਦਇਆ ਸਿੰਘ ਜੀ
  2. ਭਾਈ ਧਰਮ ਸਿੰਘ ਜੀ
  3. ਭਾਈ ਹਿੰਮਤ ਸਿੰਘ ਜੀ
  4. ਭਾਈਂ ਮੋਹਕਮ ਸਿੰਘ ਜੀ
  5. ਭਾਈ ਸਾਹਿਬ ਸਿੰਘ ਜੀ

3 ਪ੍ਰਸ਼ਨ -ਗੁਰੂ ਗੀਬੰਦ ਸਿੰਘ ਜੀ ਨੇ ਜੰਗਾਂ ਕਿਉਂ ਲੜੀਆਂ?
ਉਤੱਰ-ਧਰਮ ਦੀ ਖ਼ਾਤਰ ਅਤੇ ਜ਼ੁਲਮ ਨੂੰ ਰੋਕਣ ਲਈ।

4 ਪ੍ਰਸ਼ਨ,-ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨਾ ਕਿਥੇ-ਕਿਥੇ ਲਗਵਾਇਆ ?
ਉਤੱਰ -ਗੁਰਦੁਆਰਿਆਂ ਤੇ, ਮੰਦਰਾਂ ਤੇ, ਮਸੀਤਾਂ ਤੇ, ਗਿਰਜੇ ਘਰਾਂ ’ ਤੇ।

5 ਪ੍ਰਸ਼ੱਨ -ਕਿਸ ਸਿੱਖ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ?
ਉਤੱਰ -ਭਾਈ ਮਤੀ ਦਾਸ ਜੀ ਨੂੰ।

6 ਪ੍ਰਸ਼ਨ-ਕਿਸ ਸਿੱਖ ਨੂੰ ਖੋਪਰੀ ਉਤਾਰ ਕੇ ਸ਼ਹੀਦ ਕੀਤਾ ਗਿਆ ?
ਉਤੱਰ -ਭਾਈ ਤਾਰੂ ਸਿੰਘ ਜੀ ਨੂੰ।

7 ਪ੍ਰਸ਼ਨ -ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸੇ?
ਉਤੱਰ -

  1. ਸਾਹਿਬਜ਼ਾਦਾ ਅਜੀਤ ਸਿੰਘ ਜੀ
  2. ਸਾਹਿਬਜੀਦਾ ਜੁਝਾਰ ਸਿੰਘ ਜੀ
  3. ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
  4. ਸਾਹਿਬਜ਼ਾਦਾ ਫਤਹਿ ਸਿੰਘ ਜੀ

8 ਪ੍ਰਸ਼ਨ -ਪੰਜਵੇਂ ਪਾਤਸ਼ਾਹ ਦਾ ਕੀ ਨਾਮ ਸੀ ਅਤੇ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ?
ਉਤੱਰ -ਸ਼੍ਰੀ ਗੁਰੂ ਅਰਜਨ ਦੇਵ ਜੀ, ਉਨ੍ਹਾਂ ਨੂੰ ਤੱਤੀ ਤੱਵੀ ਤੇ ਬਿਠਾ ਕੇ ਸੀਸ ਤੇ ਗਰਮ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ।

9 ਪ੍ਰਸ਼ਨ - ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦੇ ਕੁਲ ਕਿੰਨੇ ਅੰਗ ਹਨ ?
ਉਤੱਰ -1430 ਅੰਗ।

10 ਪ੍ਰਸ਼ਨ - ਸ਼ਾਮ ਵੇਲੇ ਸਿੱਖ ਕਿਹੜੀ ਬਾਣੀ ਦਾ ਪਾਠ ਕਰਦੇ ਹਨ ?
ਉਤੱਰ -ਰਹਰਾਸਿ ਸਾਹਿਬ।

Syllabus for Partipants of age 2-4 years

As per the syllabus, parents of children of age 2-4 years will help their child to learn to answer following 10 questions. Participating child will be asked any 5 questions out of these 10 questions.

Q1. Please speak-up from Japuji Sahib starting from "Ik Onkar" to "Nanak Hosi Bhi Sach".
Ans: Ik Onkar Satnam Karta Purakh Nirbhao Nirvair Akaal Murat Ajuni Saibhan Gur Prasad || Jap || Aad Sach Juggad Sach Haibhi Sach Nanak Hosi Bhi Sach||

Q2. Tell us the names of Panj Piare?
Ans:

  1. Bhai Daya Singh Ji
  2. Bhai Dharam Singh Ji
  3. Bhai Himmat Singh Ji
  4. Bhai Mohkam Singh Ji
  5. Bhai Sahib Singh Ji

Q3. Why did Guru gobind Singh Ji Faught battles?
Ans. He faught for Panth and to stop tyranny.

Q4. Where did Mahara Ranjit Singh Put up the Gold?
Ans: He put on the gold on Gurudwaras, Temples, Mosques and Churches.

Q5. Which sikh was martyred with a Saw?
Ans. Bhai Mati Das Ji

Q6. Which sikh was martyred by cutting away his scalp?
Ans: Bhai Taru Singh Ji

Q7. Tell us names of Faur Sahibzadas?
Ans.

  1. Sahibzada Ajit Singh Ji
  2. SahibzadaJujhar Singh Ji
  3. Sahibzada Zorawar Singh Ji
  4. Sahibzada Fateh Ji

Q8. What is name of fifth Guru and how was he martyred?
Ans.  Sri Guru Arjan Dev Ji, He was martyred on a red-hot iron plate and pouring red-hon sand on his head.

Q9. How many Angg Guru Granth Sahib has?
Ans. 1430 Angg

Q10. Which Baani do sikh recite in the evening?
Ans. Rehraas Sahib

2Jul/100

Syllabus 0-2 year age group

ਜਨਮ ਤੋ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਸਿਲੇਬਸ

ਇਸ ਸਿਲੇਬਸ ਅਨੁਸਾਰ ਜਨਮ ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਾਤਾ ਪਿਤਾ ਹੇਠ ਲਿਖੇ 7 ਪ੍ਰਸਨ-ਉਤੱਰ ਜੁਬਾਨੀ ਯਾਦ ਕਰਵਾਉਣ. ਇਸ ਵਿਚੋਂ ਕੋਈ 4 ਪ੍ਰਸ਼ਨ-ਉਤੱਰ ਸੁਣੇ ਜਾਣਗੇ.

ਪ੍ਰਸ਼ਨ 1 ‍‍‍- ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕੀ ਗੁਰਮੰਤਰ ਦੇਂਦੇ ਹਨ?
ਉਤੱਰ - ਵਾਹਿਗੁਰੂ।

ਪ੍ਰਸ਼ਨ 2 - ਪਹਿਲੀ ਪਾਤਸ਼ਾਹੀ ਦਾ ਕੀ ਨਾਮ ਹੈ?
ਉਤੱਰ - ਸ਼੍ਰੀ ਗੁਰੂ ਨਾਨਕ ਦੇਵ ਜੀ।

ਪ੍ਰਸ਼ਨ 3 - ਜਦ ਸਿੱਖ ਦੂਜੇ ਸਿੱਖ ਨੂੰ ਮਿਲੇ ਤਾਂ ਕੀ ਬੁਲਾਉਂਦਾ ਹੈ?
ਉਤੱਰ  - ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਫਤਹਿ॥

ਪ੍ਰਸ਼ਨ 4 - ਜੈਕਾਰਾ ਬੋਲ ਕੇ ਸੁਣਾਉ ਜੀ।
ਉਤੱਰ - ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

ਪ੍ਰਸਨ 5 - ਇਸ ਸਮੇਂ ਸਾਡੇ ਮੌਜੂਦਾ ਗੁਰੂ ਕੋਣ ਹਨ?
ਉਤੱਰ - ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਪ੍ਰਸ਼ਨ 6 - ਸਿੱਖ ਧਰਮ ਦਾ ਕੇਦੰਰੀ ਅਸਥਾਨ ਕਿਹੜਾ ਹੈ ?
ਉਤੱਰ - ਸ਼੍ਰੀ ਹਰਿਮੰਦਰ ਸਾਹਿਬ ( ਸ਼੍ਰੀ ਅੰਮ੍ਰਿਤਸਰ )

ਪ੍ਰਸਨ 7 - ਸਿੱਖ ਬਾਂਹ ਵਿਚ ਕੀ ਪਾਉਂਦਾ ਹੈ ?
ਉਤੱਰ -ਕੜਾ।

Syllabus for participants of age 0 - 2 years

As per the syllabus, parents of children upto 2 years of age will have to memorize their children the 7 questions given below.  Participating child will be asked any 4 questions out of these 7 questions.

Q1. What is the GurMantar that Panj Piare give while Amrit-Sanchar?
Ans: WAHEGURU

Q2. What is the name of First Patshahi (Guru)?
Ans: Guru Nanak Dev Sahib Ji.

Q3. What does a Sikh says to another Sikh on meeting him?
Ans: Waheguru Ji Ka Khalsa, Waheguru Ji Ki Fateh.

Q4. Please speakup the Jaikara?
Ans: Bole So Nihaal, Sat Sri Akaal !!

Q5. Who is our present guru?
Ans: Guru Granth Sahib Ji.

Q6. What is center-place of sikh religion?
Ans: Sri Harimandir Sahib, Amritsar.

Q7. What does a Sikh wear in his arm?
Ans: Kada.

2Jul/100

Important Notes

ਜ਼ਰੂਰੀ ਧਿਆਨ ਯੋਗ ਬੇਨਤੀਆਂ

1. ਜਿਹੜਾ ਬੱਚਾ / ਬੱਚੀ / ਵੀਰ / ਭੈਣ ਦਿੱਤੇ ਹੋਏ ਆਪਣੀ ਉਮਰ ਦੇ ਸਿਲੇਬਸ ਤੇ ਅਗਲੀ ਉਮਰ ਦੇ ਸਿਲੇਬਸ ਨੂੰ ਵੀ ਯਾਦ ਕਰਕੇ, ਸੁਣਾ ਦਿੰਦਾ / ਦਿੰਦੀ ਹੈ ਉਸ ਨੂੰ  ਸਿੱਖ ਇਤਿਹਾਸ ਕੂਪਨ ਤੋਂ  ਇਲਾਵਾ ਵਾਈਟ ਕੂਪਨ ਵੱਖਰੇ ਦਿੱਤੇ ਜਾਣਗੇ, ਜਿਸਦੇ ਅਲੱਗ ਇਨਾਮ ਨਿਕਲਣਗੇ.

2.  ਇਸ ਕਿਤਾਬ ਵਿਚ ਜਨਮ ਤੇ ਲੋ ਕੇ 110 ਸਾਲ ਤਕ ਦਾ ਸਿਲੇਬਸ ਜੋ ਆਪ ਜੀ ਨੂੰ ਦਿੱਤਾ ਗਿਆ ਹੈ. ਇਸ ਸਿਲੇਬਸ ਤੋਂ ਇਲਾਵਾ ਕਿਤਾਬ ਦੇ ਅਖੀਰ ਤੇ ਹੋਰ 15 ਸਾਖੀਆਂ ਵੱਖਰੀਆਂ ਦਿੱਤੀਆਂ ਗਈਆਂ ਹਨ, ਤੁਸੀਂ ਆਪਣੇ ਸਿਲੇਬਸ ਤੋਂ ਬਾਅਦ ਇਹਨਾਂ 15 ਸਾਖੀਆਂ ਵਿਚੋ ਜਿਤਨੀਆਂ ਸਾਖੀਆਂ ਜਬਾਨੀ ਯਾਦ ਕਰਕੇ ਸੁਣਾਉਗੇ ਉਤਨੇ ਹੀ ਵਾਈਟ  ਕੂਪਨ ਆਪ ਜੀ ਨੂੰ ਪ੍ਰਾਪਤ ਹੋਣਗੇ. ਇਹਨਾਂ ਵਾਈਟ ਕੂਪਨਾਂ ਦੇ ਵੱਖਰੇ ਇਨਾਮ ਵੀ ਨਿਕਲਣਗੇ. ਇਸ ਕਿਤਾਬ ਵਿਚ ਅੰਕਿਤ ਸਾਖੀਆਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ  ਇਲਾਵਾ ਹੇਠ ਲਿਖੇ ਧਾਰਮਿਕ ਗ੍ਰੰਥਾਂ ਦੀਆਂ ਪੰਕਤੀਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ. ਉਹਨਾਂ ਪੰਕਤੀਆਂ ਨੂੰ ਯਾਦ ਕਰਨ ਦੀ ਪਾਬੰਦੀ ਨਹੀਂ ਹੈ:

  • ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ
  • ਮਹਿਮਾ ਪ੍ਰਕਾਸ਼
  • ਪੰਥ ਪ੍ਰਕਾਸ਼
  • ਸਰਬ ਲੋਹ ਗ੍ਰੰਥ
  • ਤਵਾਰੀਖ ਗੁਰੂ ਖ਼ਾਲਸਾ
  • ਵਾਰਾਂ ਭਾਈ ਗੁਰਦਾਸ ਜੀ
  • ਨਾਨਕ ਪ੍ਰਕਾਸ਼

Important Requests

1.  The participants who will pass on his age-group test will be provided with a lucky coupn. If  He/She also manages to pass the next age-group, he will be provided an additional White-Coupon. These while coupon will have a separate draw in addition to the regular coupons.

2. The syllabus is for 0 to 110 years age group. Apart of the syllabus, there are 15 additional saakhis (stories). If  a participant can memorise these stories and successfully narates them in tests in addition to passing his own age-group test, He/She will be provided as many White Coupons as the number of  Saakhis he passes test for.  For example if a child of 7 years passes his age-group test He/She will be provided a lucky coupon. Furthmore, if he can tell 2 more saakhis out or these addtional 15 sakhis at end of book, he will get 2 white coupons.

The Saakhis in this syllabus include Baani from Sri Guru Ganth Sahib and some religious sources mentioned below:

  • Sri GurPartap Suraj Granth
  • Mahima Prakash Granth
  • Panth Prakash
  • Sarabloh granth
  • Twarikh Guru Khalsa
  • Varan Bhai Gurdas Ji
  • Nanak Prakash Granth
2Jul/100

Information on prizes

ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਚੌਥੀ ਲਹਿਰ
300 ਸਾਲ ਸਿੱਖ ਇਤਿਹਾਸ ਦੇ ਨਾਲ

ਪੂਰੇ ਭਾਰਤ ਵਿਚ ਹਰ ਧਰਮ ਦੇ ਜਨਮ ਤੋ ਲੈਕੇ 110 ਸਾਲ ਤਕ ਦੇ ਬੱਚੇ, ਨੌਜਵਾਨ ਅਤੇ ਬਜੁਰਗ ਸਾਰੇ ਹੀ ਇਸ ਵਿਚ ਭਾਗ ਲੈ ਸਕਦੇ ਹਨ.

21 -22  ਅਗਸਤ 2010  ਨੂੰ ਬਣਾਏ ਗਏ 350  ਜੋਨਾਂ ਤੋਂ ਆਪਣੀ ਉਮਰ ਦੇ ਮੁਤਾਬਕ ਦਿੱਤੇ ਹੋਏ ਸਿਲੇਬਸ ਅਨੁਸਾਰ ਸਾਖੀਆਂ ਅਤੇ ਪ੍ਰਸ਼੍ਨ ਉੱਤਰ ਜੁਬਾਨੀ ਸੁਣਾ ਕੇ ਸਰਟੀਫਿਕੇਟ ਉਸੇ ਵੇਲੇ ਪ੍ਰਾਪਤ ਕਰੋ ਅਤੇ ਇਕ ਸਿੱਖ ਇਤਿਹਾਸ ਕੂਪਨ ਪ੍ਰਾਪਤ ਕਰਕੇ ਦਿੱਤੇ ਜਾ ਰਹੇ 113  ਲੱਖ ਰੁਪਏ ਦੇ ਹੇਠ ਲਿਖੇ ਇਨਾਮ ਪ੍ਰਾਪਤ ਕਰ ਸਕਦੇ ਹੋ :-

  • 8 ਏ ਸੀ ਮਾਰੁਤੀ ਕਾਰਾਂ
  • 84  ਕੰਪਯੂਟਰ
  • 84  ਕਲਰ ਟੀ ਵੀ (SVL 14  inch )
  • 32  ਹੈੰਡੀਕੈਮ ਵੀਡੀਓ ਕੈਮਰੇ ਅਤੇ
  • ਤਕਰੀਬਨ 26000  ਛੋਟੇ ਇਨਾਮ ਵੀ ਦਿੱਤੇ ਜਾਣਗੇ

ਇਹ ਸਾਰੇ ਇਨਾਮ 29 ਅਗਸਤ 2010 ਨੂੰ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰਸੱਟ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਕੱਡੇ ਜਾਣਗੇ. ਜਿਸ ਦਾ PTC ਪੰਜਾਬੀ ਚੈਨਲ ਤੋਂ  ਸਿਧ੍ਹਾ ਪ੍ਰਸਾਰਣ ਕੀਤਾ ਜਾਵੇਗਾ.

Indian citizens from age 0 to 110 can participate in this competition. A total of 350 zones are being set-up. You can get the syllabus for your age-group from a zone nearest to you. Syllabus will be available online at http://300saal.baani.net . The competition-test will be held on August 21-22, 2010.  Reach your zone for test.  Lucky coupons will be provided on-spot to the passing candidates. These coupon will be put in a draw for prizes of a sum of Rs 113 ,00,000. Following is a list of major prizes:

  • 8 Maruti Cars (A.C)
  • 84 computers
  • 84 color TV (SLC-14")
  • 32 Handycams (Video Cameras)
  • Approximately 26000 smaller prizes

Prize distribution will be held on August 29th, 2010 at Mata Kaulan Ji Bhalai Kendar Trust, Tarantaran Road, Sri Amritsar. Prize distribution ceremony will be broadcasted live on PTC-Punjabi channel.

2Jul/102

Message from Bhai GurIqbal Singh Ji

bhai guriqbal singh jiਇਤਿਹਾਸ ਅਪਣੇ ਆਪ ਵਿਚ ਇਕ ਐਸਾ ਲਫਜ ਹੈ ਜੋ "ਗਾਗਰ ਵਿਚ ਸਾਗਰ" ਵਾਂਗ ਆਪਣੇ ਆਪ ਵਿਚ ਬਹੁਤ ਕੁਛ ਸੰਭਾਲ ਕੇ ਬੈਠਾ ਹੁੰਦਾ ਹੈ. ਆਪਣੇ ਪੁਰਖਾਂ ਵੱਲੋਂ ਕੀਤੇ ਕੰਮਾਂ ਨੂ ਇਕ ਪੀੜੀ ਤੋਂ ਦੂਜੀ ਪੀੜੀ ਅਤੇ ਅਗਲੀਆਂ ਪੀੜੀਆਂ ਤਕ, ਪਹੁੰਚਾਣ ਦਾ ਕੰਮ ਇਤਿਹਾਸ ਕਰਦਾ ਹੈ.
ਇਤਿਹਾਸਕਾਰਾਂ ਦਾ ਕਥਨ ਹੈ ਕੀ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁਲ ਜਾਂਦੀ ਹੈ ਉਸਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ. ਇਤਿਹਾਸ ਕੌਮ ਦਾ ਸਰਮਾਯਾ ਹੁੰਦਾ ਹੈ. ਇਕ ਛੋਟਾ ਬੱਚਾ ਉਹੀ ਕਰਦਾ ਹੈ ਜੋ ਉਸਦੇ ਮਾਂ-ਬਾਪ ਉਸਨੂੰ ਸਿਖਾਉਂਦੇ ਹਨ, ਇਸੇ ਤਰ੍ਹਾਂ ਕੌਮ ਵਿਚ ਵਡਿਆਂ ਦੇ ਪਾਏ ਪੂਰਨਿਆਂ ਤੋਂ ਹੀ ਅਗਲੀਆਂ ਪੀੜੀਆਂ ਰਸਤਾ ਲੈਂਦਿਆ ਹਨ.

ਸਿੱਖ ਕੌਮ ਗੁਰੂਆਂ, ਭਗਤਾਂ, ਸੂਰਬੀਰ ਅਤੇ ਸ਼ਹੀਦਾਂ ਦੀ ਕੌਮ ਹੈ. ਪਰ ਅਫਸੋਸ ਇਸਦੇ ਲਹੂ-ਭਿੱਜੇ ਅਨਮੋਲ ਖਜਾਨੇ ਨੂੰ ਅੱਜ ਸਿੱਖ ਬੱਚੇ / ਵੀਰ / ਭੈਣਾਂ ਬਜੁਰਗ ਸੰਭਾਲਣ ਤੋਂ ਅਸਮਰਥ ਹੋ ਕੇ ਭੈਠੇ ਹਨ. ਇਹਨਾ ਦਾ ਦੋਸ਼ ਨਹੀਂ , ਦੋਸ਼ ਸਾਡਾ ਆਪਣਾ ਹੈ ਕੀ ਅਸੀਂ ਆਪਣੀ ਕੌਮ ਦੇ ਇਹਨਾ ਵਾਰਿਸਾਂ ਨੂੰ ਅਤੇ ਬਜੁਰਗਾਂ ਨੂੰ ਸਹੀ ਅਤੇ ਸੌਖੇ ਢੰਗ ਨਾਲ ਇਤਿਹਾਸ ਦੇ ਅਣਮੁੱਲੇ ਖਜਾਨੇ ਤੋਂ ਜਾਣੂ ਹੀ ਨਹੀਂ ਕਰ ਸਕੇ.

੩੦੦ ਸਾਲ ਸਿੱਖ ਇਤਿਹਾਸ ਦੇ ਨਾਲ ਲਹਿਰ ਦੁਆਰਾ ਗੁਰੂ ਦੀ ਕਿਰਪਾ ਸਦਕਾ ਇਸੇ ਦੂਰੀ ਨੂੰ ਮਿਟਾਉਣ ਵਾਸਤੇ ਇਕ ਛੋਟਾ ਜਿਹਾ ਜਾਤਾਂ ਹੈ, ਤਾਂਕਿ ਅਸੀਂ ਆਪਣੀਆਂ ਫੁੱਟ ਰਾਈਆਂ ਕਰੂੰਬਲਾਂ ਵਰਗੇ ਛੋਟੇ ਬੱਚਿਆਂ ਨੂੰ ਜਾਵਾਂ ਵੇਲਾਂ ਵਰਗੇ ਵੀਰਾਂ, ਭੈਣਾਂ ਨੂੰ ਅਤੇ ਠੰਡੀ ਛਾਂ ਬਣ ਰਹੇ ਬਜੁਰਗਾਂ ਨੂੰ ਉਸ ਇਤਿਹਾਸ ਨਾਲ ਮੁੜ ਮਿਲਾਇਏ ਜਿਸਨੂੰ ਉਹ ਮਨੋਂ ਵਿਸਾਰ ਬੈਠੇ ਹਨ.
ਇਤਿਹਾਸ ਨੂੰ ਪ੍ਰਸ਼ਨ ਉਤੱਰ ਜਾਂ ਸਾਖੀਆਂ ਦੋ ਰੂਪ ਵਿਚ ਸੰਗਤਾਂ ਤਕ ਪਹੁਚਾਉਣ ਵਿਚ ਕਈ ਗਲਤੀਆ ਰਹਿ ਗਈਆਂ ਹੋਣਗੀਆਂ, ਸ਼ੰਗਤ ਬਖ਼ਸ਼ਣ ਯੋਗ ਹੈ. ਆਸ ਕਰਦੇ ਹਾਂ ਕਿ ਗ਼ਲਤੀਆਂ ਨੂੰ ਨਾ ਚਿਤਾਰਦੇ ਹੋਏ ਖਿਮਾਂ ਕਰੋਗੇ.

_ਧੰਨਵਾਦ ਸਹਿਤ ਦਾਸ ਭਾਈ ਗੁਰਇਕਬਾਲ ਸਿੰਘ

2Jul/100

How to read this website

Waheguru ji Ka Khalsa
Waheguru Ji Ki Fateh

This site uses unicode fonts for punjabi / gurmukhi contents. Please follow the steps below to enable your PC to read gurmukhi contents.

  1. In windows XP goto Control Panel and select "Regional and Language Options". Now select "Language tab" and enable "Install files for complex script and right-to-left languages".  Click Apply, your pc will install required files and will ask to restart. Restart it and proceed to step-2.
  2. Goto Control Panel and select "Regional and Language Options". Select "Advanced" tab, there is a list called: "Code page conversion tables", scroll down the list and make sure "57011 (ISCII - Punjabi(Gurmukhi)" is selected.

For other issues, please write to sewa@baani.net

Filed under: Basic Info No Comments